Chairman Message

S. Gurdeep Singh

Chairman

ਪਿਛਲੇ ਦੋ-ਤਿੰਨ ਸਾਲਾਂ ਤੋਂ ਲਏ ਇੱਕ ਸੁਪਨੇ ਨੂੰ ਸਾਕਾਰ ਕਰਦਿਆਂ 14 ਅਪ੍ਰੈਲ 1979 ਨੂੰ ਵਿਸਾਖੀ ਦੇ ਪਾਵਨ ਦਿਹਾੜੇ ਤੇ 300 ਬੱਚਿਆਂ ਨਾਲ 35 ਮਰਲੇ ਦੇ ਰਕਬੇ ਵਿੱਚ ਆਰੰਭ ਕੀਤਾ ਗਿਆ।ਵਿਿਦਆਰਥੀਆਂ ਦੀ ਗਿਣਤੀ ਵਧਣ ਕਰਕੇ 10 ਅਕਤੂਬਰ 1979 ਨੂੰ ਤਕਰੀਬਨ ਇੱਕ ਏਕੜ ਭੂਮੀ ਦਾ ਪ੍ਰਬੰਧ ਕਰਕੇ ਵਰਤਮਾਨ ਸਥਾਨ ਤੇ ਡੇਰੇ ਲਗਾਏ,ਜਿੳਂੁ-ਜਿਉਂ ਵਿਿਦਆਰਥੀਆਂ ਦੀ ਗਿਣਤੀ ਵਧਦੀ ਗਈ ਵਧੇਰੇ ਰਕਬਾ ਤੇ ਬਿਲਡਿੰਗ ਦਾ ਪ੍ਰਬੰਧ ਦਸ਼ਮੇਸ਼ ਐਜ਼ੂਕੇਸ਼ਨਲ ਸੁਸਾਇਟੀ ਦੇ ਪ੍ਰਬੰਧ ਹੇਠ ਕੀਤਾ ਗਿਆ। 1985 ਵਿੱਚ ਸਕੂਲ ਦੇ ਪ੍ਰਾਇਮਰੀ ਵਿਭਾਗ ਨੂੰ ਅਤੇ 1987 ਵਿਚ ਸਕੂਲ ਦੇ ਮਿਡਲ ਵਿਭਾਗ ਨੂੰ ਮਹਿਕਮੇ ਵੱਲੋਂ ਮਾਨਤਾ ਪ੍ਰਾਪਤ ਹੋਈ। ਅੱਗੇ ਵਧਦਿਆਂ 1988 ਵਿੱਚ ਇਸ ਦੇ ਹਾਈ ਵਿਭਾਗ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਫ਼ੀਲੀਏਸ਼ਨ ਪ੍ਰਾਪਤ ਹੋਈ।

ਸਮਕਾਲੀ ਸਟਾਫ਼ ਨੇ ਅਤੇ ਵਿਿਦਆਰਥੀਆਂ ਦੇ ਮਾਪਿਆਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਅੱਜ 41 ਸਾਲ ਦੀ ਮਿਹਨਤ ਤੋਂ ਬਾਅਦ ਇਹ ਗਿੱਜੇ ਅਧਾਰਾਂ ਗਿੱਜਿਆਂ ਦੇ ਖੇਤਰ ਵਿੱਚ ਇੱਕ ਚਮਕਦਾ ਸਿਤਾਰਾ ਹੈ। ਜਿਸ ਵਿੱਚ ਦੋ ਹਜ਼ਾਰ ਤੋਂ ਉੱਪਰ ਵਿਿਦਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਹਨ। ਸਕੂਲ ਬਾਰ੍ਹਵੀਂ ਕਲਾਸ ਤੱਕ ਆਰਟਸ,ਮੈਡੀਕਲ,ਨਾਨ-ਮੈਡੀਕਲ,ਕਾਮਰਸ ਸਟਰੀਮਜ਼ ਵਿੱਚ ਇਲਾਕੇ ਦੇ 47 ਪਿੰਡਾਂ ਤੋਂ ਆ ਰਹੇ ਵਿਿਦਆਰਥੀਆਂ ਨੂੰ ਸ਼ਾਨਦਾਰ ਬਿਲਡਿੰਗ ਵਿੱਚ 50 ਅਧਿਆਪਕਾਂ ਰਾਹੀਂ ਬੜੇ ਹੀ ਸੁਹਾਵਣੇ ਹਰਿਆਵਲ ਭਰਪੂਰ ਵਾਤਾਵਰਨ ਵਿੱਚ ਰਹਿੰਦਿਆਂ ਨਵੀਆਂ-ਨਵੀਆਂ ਤਕਨੀਕਾਂ ਅਤੇ ਵਿਧੀਆਂ ਰਾਹੀਂ ਉਨ੍ਹਾਂ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਕਰ ਰਿਹਾ ਹੈ। ਹਰ ਸਾਲ ਜ਼ਿਲ੍ਹੇ ਅਤੇ ਰਾਜ ਵਿੱਚੋਂ ਬੱਚੇ ਮੈਰਿਟਾਂ ਪ੍ਰਾਪਤ ਕਰਦੇ ਹਨ। ਮਾਰਚ 2020 ਵਿੱਚ ਜ਼ਿਲ੍ਹੇ ਅੰਮ੍ਰਿਤਸਰ ਵਿੱਚੋਂ +2 ਸਾਇੰਸ ਗਰੁੱਪ ਵਿੱਚੋਂ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲ਼ੇ ਵਿਿਦਆਰਥੀ ਇਸੇ ਸਕੂਲ ਦੇ ਹਨ। ਸੱਭਿਆਚਾਰ ਗਤੀਵਿਧੀਆਂ ਵਿੱਚ ਵੀ ਇਹੋ ਹੀ ਹਾਲ ਹੈ।

“ਬਿਨੁ ਵਿੱਦਿਆ ਕਾਹੇ ਕੋਈ ਪੰਡਿਤ” ਦੇ ਅਨੁਸਾਰ ਅਕਾਦਮਿਕ ਕੋਰਸ ਦੇ ਨਾਲ ਵਿਅਕਤੀ ਦੇ ਪੱਲੇ ਧਾਰਮਿਕ ਅਤੇ ਮਾਨਵੀ ਕਦਰਾਂ ਕੀਮਤਾਂ ਹੋਣੀਆਂ ਵੀ ਜ਼ਰੂਰੀ ਹਨ। ਰੋਜ਼ਾਨਾ ਪਾਠ ਨੈਤਿਕ ਸਿੱਖਿਆ ਦਾ ਪੀਰੀਅਡ ਹੋਰ ਵਿੱਦਿਅਕ ਸਾਹਿਤ ਕਿਿਰਆਵਾਂ ਵੀ ਕਰਵਾਈਆਂ ਜਾਂਦੀਆਂ ਹਨ। ਸੰਕੁਚਿਤ ਹੋ ਰਹੀ ਦੁਨੀਆਂ ਤੇ ਤੇਜ਼ੀ ਨਾਲ ਬਦਲਦੀਆਂ ਕਦਰਾਂ ਕੀਮਤਾ ਦਾ ਹਾਵੀ ਹੋਣਾ ਵਿਿਦਆਰਥੀ ਲਈ ਜ਼ਰੂਰੀ ਹੈ। ਇਸ ਲਈ ਬੱਚੇ ਵਿੱਚ ਡਸਿਪਲਨ,ਆਗਿਆਕਾਰਤਾ,ਸੱਭਿਆਚਾਰ ਦੇ ਅੰਸ਼ ਬਹੁਤ ਜ਼ਰੂਰੀ ਹਨ।

ਮੈਂ ਆਸ ਕਰਦਾ ਹਾਂ ਇਸੇ ਤਰ੍ਹਾਂ ਸ਼ਭ ਵੱਲੋਂ ਸਹਿਯੋਗ ਮਿਲਦਾ ਰਹੇ ਅਤੇ ਅਸੀਂ “ਸਚਹੁ ਉਰੈ ਸਭੁ ਕੋ ਉੱਪਰਿ ਸਚੁ ਆਚਾਰੁ” ਦਾ ਧਾਰਮਿਕ ਬਣਾ ਸਕੀਏ।