Vice Principal Message

Mrs. Baljit kaur

School Vice Principal

ਜੀਵਨ ਦੇ ਆਦਰਸ਼ਕ ਅਤੇ ਅਕਾਦਮਿਕ ਮਿਆਰ ਨੂੰ ਉੱਚਾ ਚੁੱਕਣ ਲਈ ਵਿਦਿਆ ਦਾ ਇੱਕ ਬਹੁਤ ਹੀ ਵਡਮੁੱਲਾ ਯੋਗਦਾਨ ਰਿਹਾ ਹੈ। ਮਨੁੱਖ ਦੇ ਜੀਵਨ ਦੀਆਂ ਬੁਨਿਆਦੀ ਨੀਹਾਂ ਨੂੰ ਪੱਕਿਆਂ ਕਰਨ ਲਈ ਵਿਦਿਆ ਹਮੇਸ਼ਾ ਹੀ ਇਸ ਸੰਸਾਰ ਲਈ ਅੰਮ੍ਰਿਤ ਸਰੋਤ ਵਾਂਗ ਵਿਚਰਦੀ ਰਹੀ ਹੈ। ਇਸੇ ਲਈ ਸਾਡਾ ਆਸ਼ਾ ਹਮੇਸ਼ਾ ਤੋਂ ਇਹੀ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਵਿੱਦਿਅਕ ਯੋਗਤਾ ਰਾਹੀਂ ਨਿਪੁੰਨ ਬਣਾ ਸਕੀਏ ਤਾਂ ਜੋ ਵਿਦਿਆਰਥੀ ਜੀਵਨ ਦੇ ਪਹਿਲੂਆਂ ਉੱਪਰ ਖਰ੍ਹੇ ਉਤਰ ਸਕਣ। ਪਿਛਲੇ ਕਈ ਸਾਲਾਂ ਤੋਂ ਦਸ਼ਮੇਸ਼ ਵਿਦਿਅਕ ਸੰਸਥਾ ਵਿੱਦਿਆ ਖੇਤਰ ਦੇ ਵਿਚ ਆਪਣਾ ਪੂਰੀ ਵਚਨਬੱਧਤਾ ਦੇ ਨਾਲ ਯੋਗਦਾਨ ਦਿੰਦੀ ਆ ਰਹੀ ਹੈ। ਇਹ ਸੰਸਥਾ ਵਿਦਿਆਰਥੀਆਂ ਲਈ ਵੱਡਾ ਸੋਚਣ ਅਤੇ ਵੱਡਾ ਕਰਨ ਲਈ ਇੱਕ ਪ੍ਰੇਰਣਾ-ਸਰੋਤ ਬਣ ਚੁੱਕੀ ਹੈ।

ਸੰਸਥਾ ਦਾ ਪੂਰਨ ਸਟਾਫ ਅਕਾਦਮਿਕ ਪ੍ਰਬੰਧ ਪ੍ਰਤੀ ਵਧੇਰੇ ਜਿੰਮੇਵਾਰ ਹੋਣ ਅਤੇ ਕੁਆਲਿਟੀ ਐਜੂਕੇਸ਼ਨ ਦੇ ਪ੍ਰਤੀ ਵਚਨਬੱਧ ਅਤੇ ਜਵਾਬਦੇਹ ਹੈ। ਇਸ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮੇਂ ਅਤੇ ਨਵੇਂ ਯੁੱਗ ਦੀਆਂ ਲੋੜਾਂ ਮੁਤਾਬਿਕ ਨਵੀਨ ਵਿੱਦਿਆ ਦੇਣ ਦੇ ਨਾਲ ਵਿਦਿਆਰਥੀਆਂ ਨੂੰ ਆਪਣੇ ਧਰਮ, ਇਤਿਹਾਸ ਅਤੇ ਵਿਰਸੇ ਨਾਲ ਜੋੜਨਾ ਵੀ ਹੈ। ਇਸ ਮਕਸਦ ਵਜੋਂ ਹੀ ਵਿਦਿਆਰਥੀ ਦੀ ਸਰਬਪੱਖੀ ਸ਼ਖ਼ਸੀਅਤ ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਦੀ ਹਰ ਸਮੱਸਿਆ, ਮੰਗ ਤੇ ਸਹੂਲਤ ਦਾ ਤੁਰੰਤ ਹੱਲ ਕੀਤਾ ਜਾਂਦਾ ਹੈ। ਆਸ ਹੀ ਨਹੀਂ, ਵਿਸ਼ਵਾਸ ਵੀ ਹੈ ਕਿ ਵਿਦਿਆਰਥੀ ਸੰਸਥਾ ਸੰਬੰਧੀ ਦਰਜ ਨਿਯਮਾਂ ਦੀ ਪੂਰੀ ਜਾਣਕਾਰੀ ਪਾਲਣਾ ਕਰਨਗੇ ਅਤੇ ਇਸ ਸੰਸਥਾ ਨੂੰ ਨੇਮਬੱਧ ਤੇ ਮਿਆਰੀ ਬਣਾਉਣ ਵਿਚ ਪੂਰੀ ਤਰ੍ਹਾਂ ਸਹਾਈ ਹੋਣਗੇ। ਸ਼ੈਸ਼ਨ 2022-2023 ਲਈ ਇਸ ਸਕੂਲ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ/ਵਿਦਿਆਰਥਣਾਂ ਨੂੰ ਢੇਰ ਸਾਰੀਆਂ ਮੁਬਾਰਕਾਂ ਅਤੇ ਚੰਗੇ ਭਵਿੱਖ ਲਈ ਬਹੁਤ ਬਹੁਤ ਸ਼ੁੱਭ-ਇੱਛਾਵਾਂ।