ਇੱਕ ਆਦਰਸ਼ਕ ਅਧਿਆਪਕ, ਸਿੱਖਦਾ ਹੈ, ਸਿੱਖਾ ਰਿਹਾ ਹੁੰਦਾ ਹੈ ਅਤੇ ਸਿਖਾਉਂਦਾ ਰਹਿੰਦਾ ਹੈ”। ਸਿੱਖਣਾ ਜੀਵਣ ਭਰ ਦਾ ਕਾਰਜ ਹੈ। ਹਰ ਬੱਚੇ ਦੇ ਘਰ ਦਾ ਵਾਤਾਵਰਨ ਇੱਕੋ ਜਿਹਾ ਨਹੀਂ, ਸੁਭਾੳੇ,ਸਿਖਣਸ਼ਕਤੀ ਅਤੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ ਅਧਿਆਪਕ ਇੰਨ੍ਹਾਂ ਸਭਨਾ ਹਾਲਾਤਾਂ ਨੂੰ ਸਮਝ ਕੇ ਹਰ ਬੱਚੇ ਦੇ ਮੁਤਾਬਿਕ ਵਿਚਰਦਾ ਤੇ ਬੱਚੇ ਨੂੰ ‘ਟਿਊਨ’ ਕਰਦਾ ਹੋਇਆ ਪੜ੍ਹਾਉਂਦਾ ਹੈ। ਇਹ ‘ਪ੍ਰੋਸੈੱਸ’ ਇਸ ਵਿਿਦਅਕ ਅਦਾਰੇ ਵਿੱਚ ਚਲ ਰਿਹਾ ਹੈ।ਸੁੰਦਰ, ਸ਼ਾਂਤ ਹਰਿਆਵਲ ਭਰਪੂਰ ਵਾਤਾਵਰਨ ਵਿੱਚ ਨਵੀਨ ਤਕਨੀਕਾਂ ਮੁਤਾਬਿਕ ਵਿਿਦਆ ਪ੍ਰਦਾਨ ਕੀਤੀ ਜਾ ਰਹੀ ਹੈ। 41-42 ਸਾਲਾਂ ਦੇ ਸਕੂਲ ਇਤਿਹਾਸ ਨੂੰ ਚੇਤੇ ਰੱਖਦਿਆਂ ਅਦਾਰੇ ਨੂੰ ਸਮੁੱਚੇ ਤੌਰ ਤੇ ਅੱਗੇ ਵਧਾਉਣ ਦੀ ਪ੍ਰਬਲ ਇੱਛਾ ਸਾਡੇ ਹਰ ਅਧਿਆਪਕ ਵਿੱਚ ਹੈ।
ਸ਼ਾਨਦਾਰ ਨਤੀਜੇ, ਸਮੂਹ ਸਾਹਿ-ਕਿਿਰਆਵਾਂ ਨਾਲ ਬੱਚੇ ਨੂੰ ਲੈਸ ਕਰਕੇ ਜੀਵਨ ਵਿਚਰਨ ਦੇ ਸਮਰੱਥ ਬਣਾਇਆ ਜਾ ਰਿਹਾ ਹੈ।ਵਿਸ਼ਵਾਸ ਹੈ ਕਿ ਸਮੂਹ ਮਾਪੇ ਜਥਾਸ਼ਕਤ ਇਸਦਾ ਲਾਭ ਲੈ ਰਹੇ ਹਨ। ਸਕੂਲ ਵਿੱਚ ਆਰਟਸ, ਮੈਡੀਕਲ, ਨਾਨ-ਮੈਡੀਕਲ, ਕਾਮਰਸ ਗਰੁੱਪ +2 ਤੱਕ ਚਲ ਰਹੇ ਹਨ। ਹਰ ਸਾਲ ਸਟੇਟ ਤੇ ਜ਼ਿਲ੍ਹਾ ਪੱਧਰ ਉੱਪਰ ਮੈਰਿਟਾਂ ਸਕੂਲ ਦਾ ਰੋਟੀਨ ਹੈ।ਡਸਿਪਲਨ, ਨੈਤਿਕਤਾ, ਮਾਨਵੀ ਕਦਰਾਂ-ਕੀਮਤਾਂ ਤੇ ਸਾਊਪਨ ਵਿਿਦਆਰਥੀਆਂ ਵਿੱਚ ਸਪਸ਼ਟ ਦਿਖਾਈ ਦੇਂਦਾ ਹੈ। ਵਿਿਦਆਰਥੀਆਂ ਦੀ ਚਾਲ-ਢਾਲ, ਵਰਤਾਓ ਤੇ ਬੋਲ-ਚਾਲ ਪ੍ਰਤੱਖਦਰਸ਼ੀ ਹੈ। ਜੀਵਨ ਵਿੱਚ ਕੁਝ ਬਣਨ ਦਾ ਚਾਅ ਕਾਇਮ ਹੈ।